Saturday, November 23, 2024
 

ਸੰਸਾਰ

ਕਈ ਦੇਸ਼ਾਂ ਦੇ ਫੌਜੀ ਅਭਿਆਸ 'ਚ ਅਮਰੀਕਾ ਦੇ ਸ਼ਾਮਲ ਹੋਣ ਕਾਰਨ ਚੀਨ ਹੋਇਆ ਔਖਾ, ਦਿਤੀ ਧਮਕੀ

May 16, 2021 11:50 AM

ਬੀਜਿੰਗ : ਜਾਪਾਨ, ਆਸਟ੍ਰੇਲੀਆ ਤੇ ਫਰਾਂਸ ਦੇ ਫੌਜੀ ਅਭਿਆਸ 'ਚ ਅਮਰੀਕਾ ਦੇ ਵੀ ਸ਼ਾਮਲ ਹੋਣ 'ਤੇ ਚੀਨ ਨੇ ਅਮਰੀਕਾ ਨਾਲ ਨਾਰਾਜ਼ਗੀ ਜ਼ਾਹਰ ਕਰਦਿਆਂ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਦੇ ਆਪਣੇ ਸੰਪਾਦਕੀ 'ਚ ਚੀਨ ਨੂੰ ਸੁਪਰਪਾਵਰ ਦੱਸਦਿਆਂ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਯੁੱਧ ਛਿੜਿਆ ਤਾਂ ਉਸ 'ਚ ਅਮਰੀਕਾ ਦੀ ਹਾਰ ਹੋਵੇਗੀ। ਇਸ ਅਖ਼ਬਾਰ ਨੂੰ ਚੀਨ ਦੀ ਸੱਤਾ ਧਿਰ ਕਮਿਊਨਿਸਟ ਪਾਰਟੀ ਦਾ ਮੁੱਖ ਪੱਤਰ ਮੰਨਿਆ ਜਾਂਦਾ ਹੈ। ਇਸ 'ਚ ਪ੍ਰਕਾਸ਼ਿਤ ਗੱਲ ਸਰਕਾਰ ਦਾ ਬਿਆਨ ਮੰਨਿਆ ਜਾਂਦਾ ਹੈ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਚੀਨ ਨੇ ਕਿਹਾ ਸੀ ਕਿ ਦੱਖਣੀ ਜਾਪਾਨ 'ਚ ਹੋ ਰਹੇ ਇਸ ਫ਼ੌਜੀ ਅਭਿਆਸ ਨਾਲ ਉਸ ਦੀ ਸਿਹਤ 'ਤੇ ਕੋਈ ਫ਼ਰਕ ਨਹੀਂ ਪੈਂਦਾ। ਇਹ ਫ਼ੌਜੀ ਅਭਿਆਸ ਸਿਰਫ਼ ਤੇਲ ਈਂਧਨ ਦੀ ਬਰਬਾਦੀ ਹੈ। ਚੀਨ ਪੂਰੇ ਦੱਖਣੀ ਚੀਨ ਸਾਗਰ ਨੂੰ ਆਪਣੀ ਜਾਇਦਾਦ ਦੱਸਦਾ ਹੈ। ਉਹ ਇਸ 'ਤੇ ਬ੍ਰੂਨੇਈ, ਮਲੇਸ਼ੀਆ, ਫਿਲੀਪੀਂਸ, ਵਿਯਤਨਾਮ ਤੇ ਤਾਈਵਾਨ ਦੇ ਦਾਅਵੇ ਨੂੰ ਨਕਰਾਉਂਦਾ ਹੈ। ਇੰਨਾ ਹੀ ਨਹੀਂ, ਤਾਈਵਾਨ ਦੀ ਪ੍ਰਭੂਸੱਤਾ ਨੂੰ ਨਕਰਾਉਂਦਿਆਂ ਉਸ ਨੂੰ ਆਪਣਾ ਹਿੱਸਾ ਦੱਸਦਾ ਹੈ। ਜਾਪਾਨ ਦੇ ਹਿੱਸੇ ਦੇ ਸਮੁੰਦਰ ਨੂੰ ਵੀ ਪੂਰਵੀ ਚੀਨ ਸਾਗਰ ਦੱਸਦਿਆਂ ਚੀਨ ਉਸ 'ਤੇ ਆਪਣਾ ਅਧਿਕਾਰ ਜਤਾਉਂਦਾ ਹੈ ਤੇ ਉੱਥੇ ਆਪਣੇ ਜੰਗੀ ਜਹਾਜ਼ ਭੇਜਦਾ ਰਹਿੰਦਾ ਹੈ, ਲੜਾਕੂ ਜਹਾਜ਼ ਅਕਾਸ਼ 'ਚ ਉਡਾਉਂਦਾ ਰਹਿੰਦਾ ਹੈ। ਬ੍ਰਿਟਿਸ਼ ਨਿਊਜ਼ ਵੈੱਬਸਾਈਟ ਐਕਸਪ੍ਰੈੱਸਡਾਟਸੀਓਡਾਟਯੂਕੇ ਮੁਤਾਬਿਕ ਇਸ ਹਫ਼ਤੇ ਦੀ ਸ਼ੁਰੂਆਤ 'ਚ ਚੀਨ ਦੀ ਪੀਪੁਲਸ ਲਿਬਰੇਸ਼ਨ ਆਰਮੀ ਨੇ ਆਪਣੇ ਮਰੀਨ ਕਮਾਂਡੋ ਦੀ ਟਰੇਨਿੰਗ ਦੀ ਇਕ ਵੀਡੀਓ ਜਨਤਕ ਕੀਤੀ ਹੈ। ਇਸ 'ਚ ਉਹ ਇਕ ਦਵੀਪ 'ਤੇ ਹਮਲਾ ਕਰਦਿਆਂ ਦਿਖਾਈ ਦੇ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਰਾਹੀਂ ਚੀਨ ਤਾਈਵਾਨ ਨੂੰ ਧਮਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਨਾਲ ਹੀ ਉਹ ਆਪਣੀ ਫ਼ੌਜ ਤਿਆਰੀ ਵਧਾਉਣ ਦਾ ਸੰਦੇਸ਼ ਵੀ ਦੇ ਰਿਹਾ ਹੈ।

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe